ਪੰਜਾਬ

ਸਿੱਖੀ ਦਾ ਅਸਲ ਨਿਘਾਰ ਬਾਦਲ ਪਰਿਵਾਰ ਕਾਰਨ ਆਇਆ: ਰਵੀਇੰਦਰ ਸਿੰਘ 

ਕੌਮੀ ਮਾਰਗ ਬਿਊਰੋ | July 24, 2024 07:26 PM
 

ਚੰਡੀਗੜ੍ਹ -ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਪੰਥ ਦੀ ਮੌਜ਼ੂਦਾ ਸਥਿਤੀ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿੱਖ ਪ੍ਰਭਾਵ ਵਾਲਾ ਸੂਬਾ ਬੜੇ ਨਾਜ਼ੁਕ ਦੌਰ ਚੋਂ ਲੰਘ ਰਿਹਾ ਹੈ।ਅਜਿਹੀ ਸਥਿਤੀ ਚ ਸਿੱਖ-ਕੌਮ ਨੂੰ ਇੱਕ ਪਰਿਵਾਰ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ ।ਉਨਾਂ ਚਿਤਾਵਨੀਂ ਭਰੇ  ਅੰਦਾਜ਼ ਚ ਬਾਦਲਾਂ ਨੂੰ ਜ਼ੋਰ ਦਿੱਤਾ ਕਿ ਉਹ ਭਰਿਆ ਮੇਲਾ ਛੱਡ ਦੇਣ ਜਾਂ ਫਿਰ ਉਹ ਕੌਮ ਦੇ ਤਿੱਖੇ ਰੋਹ ਦੇ ਸਾਹਮਣੇਂ ਲਈ ਤਿਆਰ ਰਹਿਣ । ਉਨਾਂ ਦਾਅਵਾ ਕੀਤਾ ਕਿ ਪੰਜਾਬ, ਸਿੱਖਾਂ ਤੇ ਪੰਥਕ ਮੱਸਲਿਆਂ ਦਾ ਨਿਪਟਾਰਾ ਸ਼੍ਰੋਮਣੀ ਅਕਾਲੀ ਦੀ ਨਵੀਂ ਤੇ ਸਾਂਝੀ ਲੀਡਰਸ਼ਿਪ ਹੀ ਕਰਨ ਦੇ ਸਮਰਥ ਹੈ।

 
ਉਨਾਂ ਦਸਿਆ ਕਿ ਪੰਜਾਬ ਦੇ ਅਸ਼ਾਂਤ ਹਲਾਤਾਂ ਬਾਅਦ  ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਂਨ ਬਣੇ ।ਇਸ ਸ਼ਹੀਦਾਂ ਦੀ ਮਹਾਨ ਸੰਸਥਾ ਨੂੰ ਉਨਾਂ ਪੰਜਾਬ ਪਾਰਟੀ ਬਣਾ ਦਿਤਾ ਜਿਸ ਨਾਲ ਪੰਥਕ ਰਿਵਾਇਤਾਂ ਦੇ ਪਤਨ ਦੀ ਨੀਂਹ ਬਾਦਲਾਂ ਰੱਖ ਦਿੱਤੀ।ਵੱਡੇ ਬਾਦਲ  ਸੰਨ 1995 ਤੋਂ 2007 ਪ੍ਰਧਾਨ ਰਹੇ ਫਿਰ ਪਾਰਟੀ ਦੀ ਵਾਗ ਡੋਰ ਟਕਸਾਲੀ ਨੇਤਾ ਨੂੰ ਦੇਣ ਦੀ ਥਾਂ ਆਪਣੇ ਫਰਜ਼ੰਦ ਸੁਖਬੀਰ ਸਿੰਘ ਨੂੰ ਦੇ ਦਿੱਤੀ ਜਿਸ ਨੂੰ ਪੰਥਕ ਸੂਝ ਨਹੀਂ ਸੀ।ਇਹ ਦੋਵੇਂ ਪਿਉ-ਪੁੱਤ 28 ਸਾਲ ਤੋਂ ਸਾਲ ਤੋਂ ਪਾਰਟੀ ਤੇ ਕਾਬਜ਼ ਹਨ।ਇਤਿਹਾਸ ਤੋਂ ਪਤਾ ਲਗਦਾ ਹੈ ਕਿ ਸਿੱਖੀ ਦਾ ਅਸਲ ਨਿਘਾਰ ਇੰਨਾਂ ਦੀ ਬਦੌਲਤ ਆਇਆ ।ਲੋਕ- ਸਭਾ, ਵਿਧਾਨ ਸਭਾ, ਸੰਗਰੂਰ ਜਿਮਨੀ ਚੋਣ ਚ ਜੰਤਾ ਨੇ ਇੰਂਨਾਂ ਨੂੰ ਵਿਸਾਰ ਦਿਤਾ ਹੈ।ਹਰਿਆਣਾਂ ਦੀ ਵੱਖਰੀ ਕਮੇਟੀ ਬਣਾਉਣ ਲਈ ਬਾਦਲ ਜ਼ੁੰਮੇਵਾਰ ਹਨ।ਜੇ ਹਰਿਆਣਾਂ ਦੇ ਸਿੱਖਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਤਾਂ ਉਹ ਕਦੇ ਵੀ ਵੱਖ ਨਾ ਹੁੰਦੇ ।ਹੁਣ ਵੀ ਹਰਿਆਂਣਾਂ ਸ਼੍ਰੋਮਣੀ ਗੁਰਦਵਾਰਾ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇ ਕੇ ਉਥੋਂ ਦੇ ਸਿੱਖਾਂ ਨੂੰ ਨਜ਼ਦੀਕ ਕਰਨ ਦੀ ਲੋੜ ਹੈ।ਦਿੱਲੀ ਕਮੇਟੀ, ਤਖਤ ਪਟਨਾਂ ਸਾਹਿਬ , ਤਖਤ ਹਜ਼ੂਰ ਸਾਹਿਬ ਤੇ ਪਾਕਿ ਸਮੇਤ ਵਿਦੇਸ਼ਾਂ , ਵੱਖ ਵੱਖ ਸੂਬਿਆਂ ਅਤੇ ਪਿੰਡਾਂ, ਕਸਬਿਆਂ ਚ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਲੋਕਲ ਕਮੇਟੀਆਂ ਇਮਾਨਦਾਰੀ ਨਾਲ ਕੰਮ ਕਰ ਰਹੀਆਂ ਹਨ।ਉਨਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਂਨ ਬਾਦਲਾਂ ਵੱਲੋਂ ਤਾਇਨਾਤ ਕੀਤੇ ਹਨ ਜੋ ਇੰਨਾਂ ਦੀ ਸੋਚ ਮੁਤਬਕ ਕੰਮ ਰਹੇ ਹਨ। ਬੇਅਦਬੀਆਂ , ਦੋ ਸਿੱਖਾਂ ਦੀ ਸ਼ਹਾਦਤ ਕੋਟ ਕਪੂਰਾ, ਬਹਿਬਲ , ਬਰਗਾੜੀ ਕਾਂਡ ਬਾਦਲ ਸਰਕਾਰ ਵੇਲੇ ਹੋਈ ।ਮੌਜ਼ੂਦਾ ਬਣੀ ਰਾਜ਼ਸੀ ਸਥਿਤੀ ਚ ਬਾਦਲ ਦਲ ਜ਼ੀਰੋ ਹੈ।

Have something to say? Post your comment

 

ਪੰਜਾਬ

ਗੁਰਦੁਆਰਾ ਪਾਤਸ਼ਾਹੀ ਪੰਜਵੀਂ ਚੋਹਲਾ ਸਾਹਿਬ ਤੋਂ ਗੁਰਦੁਆਰਾ ਬਾਉਲੀ ਸਾਹਿਬ ਤੱਕ ਸਜਾਇਆ ਨਗਰ ਕੀਰਤਨ

ਸਿੱਖਿਆ ਦੇ ਨਾਲ ਨੌਜਵਾਨਾਂ ਦਾ ਖੇਡਾਂ ਨਾਲ ਜੁੜਨਾ ਵੀ ਲਾਜ਼ਮੀ-ਵਿਧਾਇਕ ਬਣਾਂਵਾਲੀ

ਸ਼ਹੀਦਾਂ ਦੀ ਕੁਰਬਾਨੀ ਸਾਂਭਣਾ ਸਮੇਂ ਦੀ ਲੋੜ : ਵਿਧਾਇਕ ਬੁੱਧ ਰਾਮ

ਨਕੋਦਰ ਪੁਲਿਸ ਫਾਇਰਿੰਗ ਮਾਮਲੇ ਨਾਲ ਮੇਰਾ ਕੋਈ ਸਰੋਕਾਰ ਨਹੀਂ: ਦਰਬਾਰਾ ਸਿੰਘ ਗੁਰੂ

ਨਵੇਂ ਫੌਜਦਾਰੀ ਕਾਨੂੰਨਾਂ ਨੇ 70 ਸਾਲਾਂ 'ਚ ਲੋਕ ਦਬਾਅ ਹੇਠ ਬਣੇ ਲੋਕ-ਪੱਖੀ ਕਾਨੂੰਨੀ ਸੁਧਾਰਾਂ ’ਤੇ ਪੋਚਾ ਮਾਰਿਆ: ਬੈਂਸ

ਬਾਬਾ ਮੱਖਣ ਸ਼ਾਹ ਲੁਬਾਣਾ ਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ’ਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸਮਾਗਮ

ਯਾਦਗਾਰੀ ਹੋ ਨਿਬੜਿਆ ਗਿਆਨੀ ਦਿੱਤ ਸਿੰਘ ਜੀ ਦਾ 123ਵਾਂ ਬਰਸੀ ਸਮਾਗਮ

ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਰਹੀ ਪੱਲਵੀ ਰਾਜਪੂਤ ਦੀ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਚੋਣ

ਭਾਗਸਰ ਪਿੰਡ ਦੇ ਸਰਪੰਚ ਸਣੇ 350 ਪਰਿਵਾਰਾਂ ਨੇ ਫੜਿਆ ਆਪ ਦਾ ਪੱਲਾ

ਅੰਬੇਡਕਰ ਇੰਸਟੀਚਿਊਟ ਫਾਰ ਕੈਰੀਅਰਜ਼ ਐਂਡ ਕੋਰਸਿਜ਼, ਐਸ.ਏ.ਐਸ ਨਗਰ ਦੇ ਗੈਸਟ ਫੈਕਲਟੀ ਮੈਂਬਰਾਂ ਦੇ ਮਾਣ ਭੱਤੇ ਵਿੱਚ ਵਾਧਾ: ਡਾ. ਬਲਜੀਤ ਕੌਰ